ਜਲੰਧਰ — ਸਰਦੀਆਂ ਦਾ ਮੌਸਮ ਆ ਗਿਆ ਹੈ। ਇਸ ਸਮੇਂ ਹਰ ਕਿਸੇ ਦਾ ਮਨ ਕੁਝ ਕਰਾਰਾ ਖਾਣ ਨੂੰ ਕਰਦਾ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਇਸ ਤਰ੍ਹਾਂ ਦੀਆਂ ਕਰਾਰੀਆਂ ਡਿਸ਼ ਲੈ ਕੇ ਆਏ ਹਾਂ ਜੋ ਸਵਾਦੀ ਵੀ ਹਨ ਅਤੇ ਕਰਾਰੀਆਂ ਵੀ। ਆਓ ਜਾਣਦੇ ਹਾਂ ਕਰਾਰੇ 'ਕ੍ਰਿਸਪੀ ਫਰੀਟਰਸ'
ਬਣਾਉਣ ਲਈ ਸਮੱਗਰੀ :
- ਦੋ ਆਲੂ(ਉਬਲੇ ਹੋਏ)
- ਦੋ ਚੀਜ਼ ਕੀਊਬ
- ਅੱਧਾ ਕੱਪ ਬਰੈਂਡ ਕਰੰਬਸ
- 12 ਸਟਿੱਕ
- ਅੱਧਾ ਕੱਪ ਮੱਕੀ ਦੇ ਦਾਣੇ(ਉਬਲੇ ਅਤੇ ਕੱਸੇ ਹੋਏ)
- ਚਾਰ ਚਮਚ ਮੈਦਾ
- ਲਾਲ ਮਿਰਚ ਅਤੇ ਨਮਕ ਸੁਆਦ ਅਨੁਸਾਰ
- ਅਮਚੂਰ ਸੁਆਦ ਅਨੁਸਾਰ
- ਤਲਣ ਲਈ ਤੇਲ
ਬਣਾਉਣ ਦਾ ਤਰੀਕਾ :
- ਸਭ ਤੋਂ ਪਹਿਲਾਂ ਇਕ ਬਰਤਨ 'ਚ ਆਲੂ,ਮਿਰਚ, ਮੱਕੀ, ਅਮਚੂਰ, ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
- ਹੁਣ ਇਸ ਮਿਸ਼ਰਣ ਦੇ ਗੋਲੇ ਬਣਾ ਕੇ, ਗੋਲਿਆਂ 'ਚ ਚੀਜ਼ ਭਰ ਕੇ ਸਟਿੱਕ 'ਤੇ ਲਗਾ ਦਿਓ।
- ਹੁਣ ਇਕ ਕਟੋਰੀ 'ਚ ਮੈਦੇ ਦਾ ਘੋਲ ਤਿਆਰ ਕਰੋ। ਇਸ ਮੈਦੇ 'ਚ ਗੋਲਿਆਂ ਨੂੰ ਡੁਬੋ ਕੇ, ਬਰੈੱਡ ਕ੍ਰੰਬਸ ਲਪੇਟੋ ਅਤੇ ਤਲ ਲਓ।
- ਬੇਬੀ ਫ੍ਰਿਟਰਸ ਤਿਆਰ ਹਨ ਸੌਸ ਦੇ ਨਾਲ ਪਰੋਸੋ।
ਇਥੇ ਲੋਕ ਆਪਣਾ ਅੰਤਿਮ-ਸੰਸਕਾਰ ਖੁਦ ਕਰਦੇ ਹਨ
NEXT STORY